Home / ਖ਼ਬਰਾਂ / ਸੱਸ ਨੂੰ ਕੁੱਟਣ ਵਾਲੀ ਨੂੰਹ ਦੀ ਵੀਡੀਓ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ, ਦੇਖੋ ਵੀਡੀਓ

ਸੱਸ ਨੂੰ ਕੁੱਟਣ ਵਾਲੀ ਨੂੰਹ ਦੀ ਵੀਡੀਓ ਦਾ ਹੈਰਾਨੀਜਨਕ ਸੱਚ ਆਇਆ ਸਾਹਮਣੇ, ਦੇਖੋ ਵੀਡੀਓ

ਕੁਝ ਦਿਨ ਪਹਿਲਾਂ ਥਾਣਾ ਮੱਖੂ ਅਧੀਨ ਪੈਂਦੇ ਇੱਕ ਪਿੰਡ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਇੱਕ ਬਜ਼ੁਰਗ ਮਾਤਾ ਨੇ ਆਪਣੀ ਨੂੰਹ ਤੇ ਉਸ ਨਾਲ ਧੱਕਾ ਕਰਨ ਦੇ ਦੋਸ਼ ਲਗਾਏ ਸਨ। ਹੁਣ ਨੂੰਹ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਵੀਡੀਓ ਪੁਰਾਣੀ ਸੀ ਅਤੇ ਇਸ ਦੀ ਕਹਾਣੀ ਕੁਝ ਹੋਰ ਸੀ। ਪਰ ਉਸ ਦੇ ਸੱਸ ਸਹੁਰੇ ਨੇ ਹੋ ਰਹੀ ਕਹਾਣੀ ਪੇਸ਼ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਸ ਘਰ ਵਿੱਚ ਉਹ ਆਪਣੇ ਦੋ ਬੱਚਿਆਂ ਸਮੇਤ ਰਹਿੰਦੀ ਹੈ। ਜਦ ਕਿ ਉਸਦੇ ਸਹੁਰੇ ਪਰਿਵਾਰ ਦੇ 8-9 ਮੈਂਬਰ ਹਨ। ਉਨ੍ਹਾਂ ਨੇ ਉਸ ਨਾਲ ਧੱਕਾ ਕੀਤਾ ਸੀ। ਜਦੋਂ ਉਹ ਉਨ੍ਹਾਂ ਤੋਂ ਛੁੱਟ ਕੇ ਆਪਣੇ ਕਮਰੇ ਵੱਲ ਭੱਜੀ ਤਾਂ ਉਹ ਆਪਣੀ ਸੱਸ ਦੇ ਉੱਤੇ ਡਿੱਗ ਪਈ। ਇਸ ਪੁਰਾਣੀ ਵੀਡੀਓ ਨੂੰ ਉਨ੍ਹਾਂ ਨੇ ਨਵੀਂ ਦੱਸ ਕੇ ਉਸ ਤੇ ਦੋਸ਼ ਲਗਾ ਕੇ ਵਾਇਰਲ ਕਰ ਦਿੱਤਾ। ਨੂੰਹ ਦੇ ਦੱਸਣ ਅਨੁਸਾਰ ਜਦੋਂ ਉਹ ਮਲੇਸ਼ੀਆ ਰਹਿੰਦੀ ਸੀ ਤਾਂ ਪਿੱਛੋਂ ਉਸ ਦਾ ਪਤੀ ਚਲਾਣਾ ਕਰ ਗਿਆ। ਜਦੋਂ ਉਹ ਵਾਪਿਸ ਆਈ

ਤਾਂ ਉਸ ਦੇ ਸਹੁਰਿਆਂ ਨੇ ਦੱਸਿਆ ਕਿ ਉਹ ਰਾਤ ਨੂੰ ਖੀਰ ਖਾ ਕੇ ਸੁੱਤਾ ਸੀ ਅਤੇ ਸੁੱਤਾ ਰਹਿ ਗਿਆ। ਉਸ ਦੇ ਸਹੁਰੇ ਉਸ ਨੂੰ ਘਰੋਂ ਕੱਢਣਾ ਚਾਹੁੰਦੇ ਸਨ ਅਤੇ ਉਸ ਦਾ ਹੱਕ ਨਹੀਂ ਦੇਣਾ ਚਾਹੁੰਦੇ ਸਨ। ਥਾਣਾ ਮੱਖੂ ਵਿੱਚ ਉਨ੍ਹਾਂ ਦਾ ਪੰਚਾਇਤ ਦੁਆਰਾ ਫੈਸਲਾ ਕਰਵਾਇਆ ਗਿਆ। ਜਿਸ ਵਿੱਚ ਉਸ ਨੂੰ 2 ਏਕੜ ਜ਼ਮੀਨ ਅਤੇ ਰਹਿਣ ਲਈ ਘਰ ਦੇਣ ਦਾ ਫ਼ੈਸਲਾ ਕੀਤਾ ਗਿਆ। ਹੁਣ ਉਸ ਦੇ ਸਹੁਰੇ ਇਸ ਫੈਸਲੇ ਤੋਂ ਵੀ ਮੁੱਕਰ ਗਏ ਹਨ। ਉਹ ਉਸ ਨੂੰ ਕੁਝ ਨਹੀਂ ਦੇਣਾ ਚਾਹੁੰਦੇ। ਉਸ ਦੇ ਸਹੁਰਿਆਂ ਦੇ ਨਾਲ ਉਸ ਦੇ ਧੀ ਜਵਾਈ ਵੀ ਮਿਲੇ ਹੋਏ ਹਨ। ਉਨ੍ਹਾਂ ਨੇ ਆਪਣੀ ਸੱਸ ਨਾਲ ਕੋਈ ਗਲਤ ਵਰਤਾਅ ਨਹੀਂ ਕੀਤਾ। ਸਗੋਂ ਉਹ ਥਿੜਕ ਕੇ ਆਪਣੀ ਸੱਸ ਉੱਤੇ ਡਿੱਗ ਪਈ ਸੀ। ਉਹ ਤਾਂ

ਖੁਦ ਆਪਣਾ ਬਚਾਅ ਕਰਕੇ ਭੱਜੀ ਸੀ ਕੇ ਥਿੜਕ ਕੇ ਡਿੱਗ ਪਈ। ਇੱਕ ਹੋਰ ਬਜ਼ੁਰਗ ਦਾ ਕਹਿਣਾ ਹੈ ਕਿ ਨੂੰਹ ਦਾ ਰਿਸ਼ਤਾ ਉਸ ਨੇ ਹੀ ਕਰਵਾਇਆ ਸੀ। ਉਹ ਉਨ੍ਹਾਂ ਦਾ ਵਿਚੋਲਾ ਹੈ। ਉਸ ਦੇ ਦੱਸਣ ਅਨੁਸਾਰ ਨੂੰ ਬੇਕਸੂਰ ਹੈ। ਜਦ ਕਿ ਉਸ ਦਾ ਸਹੁਰਾ ਪਰਿਵਾਰ ਹੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਉਸ ਦੇ ਸਹੁਰਿਆਂ ਨਾਲ ਉਸ ਦੇ ਧੀ ਜਵਾਈ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਹੁਣ ਇਸ ਮਾਮਲੇ ਵਿੱਚ ਕੌਣ ਸੱਚਾ ਹੈ ਅਤੇ ਕੌਣ ਝੂਠਾ ਇਹ ਤਾਂ ਜਾਂਚ ਦੌਰਾਨ ਹੀ ਪਤਾ ਲੱਗ ਸਕੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਦੁਨੀਆਂ ਦੀ ਹਰ ਤਰਾਂ ਦੀ ਵਾਇਰਲ ਅਤੇ ਸੱਚੀ ਖਬਰਾਂ ਅਤੇ ਹੋਰ ਰੋਜ਼ ਅਪਡੇਟ ਅਤੇ ਅਹਿਮ ਜਾਣਕਾਰੀ ਲਈ ਤੁਸੀਂ ਸਾਡਾ ਫੇਸਬੁੱਕ ਪੇਜ਼ ਜਰੂਰ ਲਈਕ ਕਰੋ ਜੀ। ਇਸ ਪੇਜ਼ ਤੋਂ ਤਹਾਂਨੂੰ ਹਰ ਤਰਾਂ ਦੀ ਜਰੂਰੀ ਜਾਣਕਾਰੀ ਅਤੇ ਘਰੇਲੂ ਨੁਸਖੇ ਅਤੇ ਹੋਰ ਅਹਿਮ ਜਾਣਕਾਰੀ ਮਿਲਦੀ ਰਹੇਗੀ ਇਸ ਜਾਣਕਾਰੀ ਨਾਲ ਤੁਸੀਂ ਜਾਗਰੂਕ ਅਤੇ ਅਪਡੇਟ ਰਹੋਂਗੇ ਇਸ ਲਈ ਸਾਡਾ ਫੇਸਬੁੱਕ ਪੇਜ਼ ਲਾਈਕ ਕਰਨਾਂ ਨਹੀਂ ਭੁੱਲਣਾ ਜਿਸ ਨਾਲ ਤੁਹਾਂਨੂੰ ਸਾਡਾ ਹਰ ਅਪਡੇਟ ਸਮੇਂ ਸਮੇਂ ਤੇ ਮਿਲਦਾ ਰਹੇਗਾ ਅਤੇ ਤੁਸੀਂ ਜਰੂਰੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਹਸਿਲ ਕਰਦੇ ਰਹੋਂਗੇ ।

Leave a Reply

Your email address will not be published. Required fields are marked *