Home / ਖ਼ਬਰਾਂ / ਜਲੰਧਰ ”ਚ ਦਿੱਸਿਆ ਪੰਜਾਬ ਬੰਦ ਦਾ ਪੂਰਾ ਅਸਰ, ਬਾਰਿਸ਼ ਦੇ ਬਾਵਜੂਦ ਲੋਕ ਸੜਕਾਂ ”ਤੇ ਡਟੇ

ਜਲੰਧਰ ”ਚ ਦਿੱਸਿਆ ਪੰਜਾਬ ਬੰਦ ਦਾ ਪੂਰਾ ਅਸਰ, ਬਾਰਿਸ਼ ਦੇ ਬਾਵਜੂਦ ਲੋਕ ਸੜਕਾਂ ”ਤੇ ਡਟੇ

ਦਿੱਲੀ ‘ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦੇ ਵਿਰੋਧ ‘ਚ ਅੱਜ ਪੂਰਨ ਤੌਰ ‘ਤੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਭਾਰੀ ਬਾਰਿਸ਼ ਦੇ ਬਾਵਜੂਦ ਰਵਿਦਾਸ ਭਾਈਚਾਰੇ ਨੇ ਸੜਕਾਂ ‘ਤੇ ਉਤਰ ਕੇ ਜਲੰਧਰ-ਅੰਮ੍ਰਿਤਸਰ ਹਾਈਵੇਅ,

ਹੁਸ਼ਿਆਰਪੁਰ ਹਾਈਵੇਅ, ਦਿੱਲੀ-ਜਲੰਧਰ ਹਾਈਵੇਅ ਸਮੇਤ ਮਕਸੂਦਾਂ ਦੇ ਸ੍ਰੀ ਗੁਰੂ ਰਵਿਦਾਸ ਨਗਰ ਮੁਹੱਲਾ, ਅੰਗਦ ਨਗਰ, ਬੋਹੜ ਵਾਲਾ ਮੁਹੱਲਾ, ਨਾਗਰਾ ਪਿੰਡ, ਲਿੱਦੜਾ ਪਿੰਡ, ਲੁੱਸੀ ਪਿੰਡ, ਵਿੱਧੀਪੁਰ ਪਿੰਡ, ਮੁਹੱਲਾ ਕੁਲੀਆ, ਗੁਰਬਚਨ ਨਗਰ ਸਮੇਤ ਆਦਿ ਜਲੰਧਰ ‘ਚ ਆਦਿ ਕਈ ਥਾਵਾਂ ‘ਤੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। PunjabKesari ਪੰਜਾਬ ਬੰਦ ਦਾ ਸਭ ਤੋਂ ਜ਼ਿਆਦਾ ਅਸਰ ਜਲੰਧਰ, ਲੁਧਿਆਣਾ, ਕਪੂਰਥਲਾ, ਸਮਾਨਾ ਅਤੇ ਫਾਜ਼ਿਲਕਾ ‘ਚ ਦੇਖਣ ਨੂੰ ਮਿਲ ਰਿਹਾ ਹੈ। ਰਾਹ ਜਾਂਦੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜੇ ਜਾਣ ਦਾ

ਅਸਰ ਜਿੱਥੇ ਪੂਰੇ ਪੰਜਾਬ ‘ਚ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਇਹ ਅਸਰ ਬਠਿੰਡਾ ‘ਚ ਵੀ ਦੇਖਣ ਨੂੰ ਮਿਲਿਆ।ਬਠਿੰਡਾ ਦੀਆਂ ਸੜਕਾਂ ‘ਤੇ ਉਤਰੇ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਮੁੱਖ ਬਾਜ਼ਾਰ ਬੰਦ ਕਰਕੇ ਸੜਕ ਦੇ ਵਿਚਕਾਰ ਧਰਨਾ ਲਗਾਇਆ ਹੋਇਆ ਹੈ, ਜਿਸ ਦੌਰਾਨ ਉਨ੍ਹਾਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਉਕਤ ਭਾਈਚਾਰੇ ਦੇ ਲੋਕਾਂ ਨੇ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਰੋਸ ਮਾਰਚ ਕਰਨ ਦਾ ਐਲਾਨ ਵੀ ਕੀਤਾ ਹੈ।

ਦੁਨੀਆਂ ਦੀ ਹਰ ਤਰਾਂ ਦੀ ਵਾਇਰਲ ਅਤੇ ਸੱਚੀ ਖਬਰਾਂ ਅਤੇ ਹੋਰ ਰੋਜ਼ ਅਪਡੇਟ ਅਤੇ ਅਹਿਮ ਜਾਣਕਾਰੀ ਲਈ ਤੁਸੀਂ ਸਾਡਾ ਫੇਸਬੁੱਕ ਪੇਜ਼ ਜਰੂਰ ਲਈਕ ਕਰੋ ਜੀ। ਇਸ ਪੇਜ਼ ਤੋਂ ਤਹਾਂਨੂੰ ਹਰ ਤਰਾਂ ਦੀ ਜਰੂਰੀ ਜਾਣਕਾਰੀ ਅਤੇ ਘਰੇਲੂ ਨੁਸਖੇ ਅਤੇ ਹੋਰ ਅਹਿਮ ਜਾਣਕਾਰੀ ਮਿਲਦੀ ਰਹੇਗੀ ਇਸ ਜਾਣਕਾਰੀ ਨਾਲ ਤੁਸੀਂ ਜਾਗਰੂਕ ਅਤੇ ਅਪਡੇਟ ਰਹੋਂਗੇ ਇਸ ਲਈ ਸਾਡਾ ਫੇਸਬੁੱਕ ਪੇਜ਼ ਲਾਈਕ ਕਰਨਾਂ ਨਹੀਂ ਭੁੱਲਣਾ ਜਿਸ ਨਾਲ ਤੁਹਾਂਨੂੰ ਸਾਡਾ ਹਰ ਅਪਡੇਟ ਸਮੇਂ ਸਮੇਂ ਤੇ ਮਿਲਦਾ ਰਹੇਗਾ ਅਤੇ ਤੁਸੀਂ ਜਰੂਰੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਹਸਿਲ ਕਰਦੇ ਰਹੋਂਗੇ ।

Leave a Reply

Your email address will not be published. Required fields are marked *