Home / ਖ਼ਬਰਾਂ / ਵੱਡੀ ਖ਼ਬਰ:ਹੁਣੇ-ਹੁਣੇ ਕੇਂਦਰ ਸਰਕਾਰ ਨੇ ਭਾਰਤ ਚ’ Tik-Tok ਐਪ ਨੂੰ ਕੀਤਾ ਬੈਨ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ

ਵੱਡੀ ਖ਼ਬਰ:ਹੁਣੇ-ਹੁਣੇ ਕੇਂਦਰ ਸਰਕਾਰ ਨੇ ਭਾਰਤ ਚ’ Tik-Tok ਐਪ ਨੂੰ ਕੀਤਾ ਬੈਨ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ

ਏਸ ਵੇਲੇ ਦੀ ਸਭ ਤੋਂ ਵੱਡੀ ਖਬਰ tik-tok ਦੇ ਦੀਵਾਨਿਆਂ ਲਈ ਆ ਰਹੀ ਹੈ ਕਈ ਹਾਈ ਕੋਰਟ ਨੇ Tik-Tok ਨੂੰ ਬੈਨ ਕਰ ਦਿੱਤਾ ਹੈ |ਜੀ ਹਾਂ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਟਿਕ ਟਾਕ ਦੀ ਡਾਊਨਲੋਡਿੰਗ ‘ਤੇ ਬੈਨ ਲਗਾਏ। ਕੋਰਟ ਨੇ ਮੀਡੀਆ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਟਿਕ ਟਾਕ ‘ਤੇ ਬਣੇ ਵੀਡੀਓ ਦਾ ਪ੍ਰਸਾਰਨ ਨਾ ਕਰੇ ਤੇ ਏਸ ਦੇ ਚਲਦਿਆਂ ਹੀ google ਨੇ ਆਪਣੇ ਪਲੇਅ ਸਟੋਰ ਤੋਂ tik-tok ਨੂੰ block ਕਰ ਦਿੱਤਾ ਹੈ ਤੇ ਹੁਣ ਤੁਸੀਂ tik-tok ਨੂੰ ਡਾਊਨਲੋਡ ਨਹੀਂ ਕਰ ਸਕੋਂਗੇ |

ਖਬਰਾਂ ਅਨੁਸਾਰ ਤਾਂ ਟਿਕ ਟਾਕ ਦੇ ਵੀਡੀਓਜ਼ ‘ਚ ਅਸ਼ਲੀਲ ਸਮੱਗਰੀ ਦੀ ਭਰਮਾਰ ਤੋਂ ਬਾਅਦ ਇਹ ਆਦੇਸ਼ ਕੋਰਟ ਨੇ ਦਿੱਤਾ ਹੈ। ਜਸਟਿਸ ਐੱਸ.ਐੱਸ. ਸੁੰਦਰ ਨੇ ਮੀਡੀਆ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਟਿਕ ਟਾਕ ‘ਤੇ ਬਣੇ ਵੀਡੀਓ ਦਾ ਪ੍ਰਸਾਰਨ ਨਾ ਕਰੇ, ਕਿਉਂਕਿ ਟਿਕ ਟਾਕ ਐਪ ਰਾਹੀਂ ਬੱਚਿਆਂ ਤੱਕ ਸੌਖੀ ਤਰ੍ਹਾਂ ਪੋਰਨਗ੍ਰਾਫੀ ਅਤੇ ਇਤਰਾਜ਼ਯੋਗ ਸਮੱਗਰੀ ਪਹੁੰਚ ਰਹੀ ਹੈ।

ਐਪ ਨੂੰ ਬੈਨ ਕਰਨ ਦੀ ਮੰਗ – ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਸਰਕਾਰ ਨੂੰ ਜਵਾਬ ਦੇਣਾ ਹੋਵੇਗਾ ਕਿ ਕੀ ਉਹ ਅਜਿਹਾ ਕੋਈ ਕਾਨੂੰਨ ਲਿਆਉਣ ‘ਤੇ ਵਿਚਾਰ ਕਰੇਗੀ, ਜਿਵੇਂ ਕਿ ਅਮਰੀਕਾ ਦੀ ਸਰਕਾਰ ਨੇ ਬੱਚਿਆਂ ਨੂੰ ਸਾਈਬਰ ਕ੍ਰਾਈਮ ਦਾ ਸ਼ਿਕਾਰ ਬਣਨ ਤੋਂ ਬਚਾਉਣ ਲਈ ਚਿਲਡਰਨ ਆਨਲਾਈਨ ਪ੍ਰਿਵੇਸੀ ਪ੍ਰੋਟੈਕਸ਼ਨ ਐਕਟ ਦੇ ਅਧੀਨ ਲਿਆਉਣ ਦਾ ਕੰਮ ਕੀਤਾ ਹੈ।

Tik Tok ਦੇ ਦੀਵਾਨਿਆਂ ਲਈ ਬੁਰੀ ਖ਼ਬਰ, ਲੱਗਾ Ban

#TikTok ਦੇ ਦੀਵਾਨਿਆਂ ਲਈ ਬੁਰੀ ਖ਼ਬਰ, ਲੱਗਾ Ban#TikTokBan

Posted by JagBani on Wednesday, April 17, 2019

ਦੱਸਣਯੋਗ ਹੈ ਕਿ ਟਿਕ ਟਾਕ ‘ਤੇ ਕਈ ਅਜਿਹੇ ਵੀਡੀਓਜ਼ ਹਨ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਇਸ ਨੂੰ ਲੈ ਕੇ ਨਾਰਾਜ਼ਗੀ ਦਰਜ ਕਰਵਾਈ ਗਈ ਸੀ। ਇਹ ਵੀਡੀਓ ਸੰਸਕ੍ਰਿਤੀ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਸਨ। ਇਸੇ ਨੂੰ ਲੈ ਕੇ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਐਪ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਸੀ। ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਇਸ ਸਮੇਂ ਤਾਮਿਲਨਾਡੂ ਦੇ ਸੂਚਨਾ ਤਕਨਾਲੋਜੀ ਮੰਤਰੀ ਐੱਮ. ਮਨੀਕੰਦਨ ਨੇ ਇਕ ਬਿਆਨ ‘ਚ ਕਿਹਾ ਸੀ ਕਿ ਰਾਜ ਸਰਕਾਰ ਕੇਂਦਰ ਤੋਂ ਇਸ ਐਪ ਨੂੰ ਬੈਨ ਕਰਨ ਦੀ ਮੰਗ ਕਰੇਗੀ।

Leave a Reply

Your email address will not be published. Required fields are marked *