Home / ਹੋਰ ਜਾਣਕਾਰੀ / ਲੱਖਾਂ ਸਿਧਾਣਾ ਬਣਿਆ ਅਕਸ਼ੇ ਕੁਮਾਰ, ਲੁਟੇਰੇ ਅਸਪਤਾਲ ਵਾਲਿਆਂ ਦੀ ਬਣਾਈ ਰੇਲ, ਦੇਖੋ ਵੀਡੀਓ

ਲੱਖਾਂ ਸਿਧਾਣਾ ਬਣਿਆ ਅਕਸ਼ੇ ਕੁਮਾਰ, ਲੁਟੇਰੇ ਅਸਪਤਾਲ ਵਾਲਿਆਂ ਦੀ ਬਣਾਈ ਰੇਲ, ਦੇਖੋ ਵੀਡੀਓ

ਡਾਕਟਰਾਂ ਨੂੰ ਲੋਕ ਰੱਬ ਦਾ ਰੂਪ ਮੰਨਦੇ ਹਨ। ਪਰ ਹੁਣ ਡਾਕਟਰੀ ਇੱਕ ਧੰਦਾ ਬਣ ਚੁੱਕਿਆ ਹੈ। ਡਾਕਟਰ ਦੋਵੇਂ ਹੱਥੀਂ ਮਰੀਜ਼ਾਂ ਨੂੰ ਲੁੱਟ ਰਹੇ ਹਨ। ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨਹੀਂ ਮਿਲਦੀਆਂ। ਮਰੀਜ਼ਾਂ ਦਾ ਇਲਾਜ ਵੀ ਸਹੀ ਢੰਗ ਨਾਲ ਨਹੀਂ ਹੁੰਦਾ। ਨਾ ਹੀ ਡਾਕਟਰ ਡਿਊਟੀ ਤੇ ਮਿਲਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਦੋਂ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਦੀ ਨਾਜਾਇਜ਼ ਲੁੱਟ ਕੀਤੀ ਜਾਂਦੀ ਹੈ। ਕਈ ਵਾਰ ਤਾਂ ਹਸਪਤਾਲ ਵਾਲੇ ਮਰ ਚੁੱਕੇ, ਮਰੀਜ਼ ਦਾ ਵੀ ਇਲਾਜ ਕਰੀ ਜਾਂਦੇ ਹਨ। ਅਜਿਹੀ ਹੀ ਮਰੀਜ ਦੀ ਲੁੱਟ ਹੋਣ ਦੀ ਇੱਕ ਘਟਨਾ ਬਠਿੰਡਾ ਸ਼ਹਿਰ ਵਿੱਚ ਦਿੱਲੀ ਹਾਰਟ ਹਸਪਤਾਲ ਵਿੱਚ ਵਾਪਰੀ ਹੈ। ਲੱਖਾ ਸਿਧਾਣਾ ਨਾਮੀ ਸਮਾਜ ਸੇਵਕ ਨੇ ਪੱਤਰਕਾਰਾਂ ਨੂੰ ਅਤੇ ਆਮ ਜਨਤਾ ਨੂੰ ਲਾਈਵ ਹੋ ਕੇ ਇਸ ਹਸਪਤਾਲ ਦੇ ਡਾਕਟਰਾਂ ਦੀਆਂ ਕਰਤੂਤਾਂ ਦੱਸੀਆਂ। ਉਸ ਦਾ ਕਹਿਣਾ ਹੈ ਕਿ ਇਸ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਉਸ ਦੇ ਪਰਿਵਾਰਕ ਮੈਂਬਰ ਲੈ ਕੇ ਆਏ। ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਤੁਹਾਡੇ ਮਰੀਜ਼ ਦੇ ਇਲਾਜ ਲਈ ਲਗਭਗ ਦੋ ਲੱਖ ਰੁਪਿਆ ਖਰਚ ਆਵੇਗਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਦੇ ਮਰੀਜ਼ ਦਾ ਪੰਜ ਲੱਖ ਪੱਚੀ ਹਜ਼ਾਰ ਰੁਪਏ ਦਾ ਬਿੱਲ ਬਣਾ ਦਿੱਤਾ। ਫਿਰ ਪਰਿਵਾਰਕ ਮੈਂਬਰਾਂ ਨੇ ਲੱਖਾ ਸਿਧਾਣਾ ਨਾਲ ਸੰਪਰਕ ਕੀਤਾ। ਲੱਖਾ ਸਿਧਾਣਾ ਨੇ ਜਦੋਂ ਆ ਕੇ ਹਸਪਤਾਲ ਦੇ ਮੈਨੇਜਰ ਸੰਦੀਪ ਨਾਲ ਗੱਲ ਕੀਤੀ ਤਾਂ ਸੰਦੀਪ ਨੇ ਕਿਹਾ ਕਿ ਅਸੀਂ ਤੁਹਾਡੇ ਕਰਕੇ ਸਵਾ ਲੱਖ ਰੁਪਈਆ ਛੱਡ ਦਿੰਦੇ ਹਾਂ। ਸੰਦੀਪ ਨੇ ਇਲਾਜ ਦੇ ਖਰਚੇ ਵਾਲੀ ਲਿਸਟ ਛੁਪਾ ਲਈ। ਮੈਨੇਜਰ ਸੰਦੀਪ ਵੱਲੋਂ ਮਰੀਜ਼ਾਂ ਦੇ ਵਾਰਸਾਂ ਨੂੰ ਪੈਸੇ ਦੀ ਖ਼ਾਤਰ ਧਮਕੀਆਂ ਵੀ ਦਿੱਤੀਆਂ ਗਈਆਂ। ਲੱਖਾ ਸਿਧਾਣਾ ਨੇ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕੀਤੀ। ਉਸ ਦਾ ਕਹਿਣਾ ਹੈ ਕਿ ਸਾਨੂੰ ਹਸਪਤਾਲ ਤੋਂ ਬਿੱਲ ਜ਼ਰੂਰ ਲੈਣਾ ਚਾਹੀਦਾ ਹੈ ਅਤੇ ਆਪਣੇ ਨਾਲ ਹੁੰਦੀ ਬੇਇਨਸਾਫ਼ੀ ਵਿਰੁੱਧ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *