Home / ਖ਼ਬਰਾਂ / ਸੱਸ ਚਾਹੁੰਦੀ ਸੀ ਮੁੰਡਾ ਹੋਵੇ ਪਰ ਹੋਈ ਧੀ ਤਾਂ ਸਹੁਰਿਆਂ ਨੇ ਦੇਖੋ ਕੀ ਭਾਣਾ ਵਰਤਾ ਦਿੱਤਾ, ਦੇਖੋ ਵੀਡੀਓ

ਸੱਸ ਚਾਹੁੰਦੀ ਸੀ ਮੁੰਡਾ ਹੋਵੇ ਪਰ ਹੋਈ ਧੀ ਤਾਂ ਸਹੁਰਿਆਂ ਨੇ ਦੇਖੋ ਕੀ ਭਾਣਾ ਵਰਤਾ ਦਿੱਤਾ, ਦੇਖੋ ਵੀਡੀਓ

ਭਵਾਨੀਗੜ੍ਹ ਵਿੱਚ ਨਰਿੰਦਰ ਕੋਰ ਨਾਮ ਦੀ ਵਿਆਹੁਤਾ ਦੀ ਉਸ ਦੇ ਸਹੁਰੇ ਪਰਿਵਾਰ ਵੱਲੋਂ ਗਲਾ ਘੁੱਟ ਕੇ ਜਾਨ ਲੈਣ ਦੀ ਖ਼ਬਰ ਮਿਲੀ ਹੈ। ਕਿਹਾ ਜਾਂਦਾ ਹੈ ਕਿ ਚਾਰ ਮਹੀਨੇ ਪਹਿਲਾਂ ਨਰਿੰਦਰ ਕੌਰ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਸੀ। ਜਦ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਨ੍ਹਾਂ ਦੇ ਘਰ ਲੜਕਾ ਪੈਦਾ ਹੋਵੇ। ਨਰਿੰਦਰ ਕੌਰ ਦਾ ਪਤੀ ਸਤਿਗੁਰ ਸਿੰਘ ਅਤੇ ਬਾਕੀ ਪਰਿਵਾਰ ਵਾਲੇ ਭੱਜੇ ਹੋਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਰਿੰਦਰ ਕੌਰ ਦੇ ਪੇਕੇ ਪਰਿਵਾਰ ਵਾਲਿਆਂ ਦੇ ਦੱਸਣ ਅਨੁਸਾਰ ਉਹ ਖਰੜ ਤੋਂ ਆਏ ਹਨ। ਲਗਭਗ ਚਾਰ ਮਹੀਨੇ ਪਹਿਲਾਂ ਨਰਿੰਦਰ ਕੌਰ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਸੀ। ਉਸ ਦੇ ਸਹੁਰੇ ਪਰਿਵਾਰ ਵਾਲੇ ਲੜਕੇ ਦੀ ਇੱਛਾ ਰੱਖਦੇ ਸਨ।

 

ਇਸ ਕਰਕੇ ਹੀ ਉਨ੍ਹਾਂ ਨੇ ਸ਼ਾਮ ਨੂੰ ਸੱਤ ਵਜੇ ਉਨ੍ਹਾਂ ਦੀ ਲੜਕੀ ਨਰਿੰਦਰ ਕੌਰ ਦਾ ਗਲਾ ਘੋਟ ਕੇ ਉਸ ਦੀ ਜਾਨ ਲੈ ਲਈ ਅਤੇ ਖੁਦ ਭੱਜ ਗਏ। ਉਨ੍ਹਾਂ ਨੂੰ ਸਵੇਰੇ ਸੱਤ ਵਜੇ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਜਦੋਂ ਤੋਂ ਨਰਿੰਦਰ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਹੈ। ਉਸ ਦੇ ਸਹੁਰੇ ਪਰਿਵਾਰ ਵਾਲਿਆਂ ਦਾ ਵਰਤਾਵ ਉਸ ਨਾਲ ਚੰਗਾ ਨਹੀਂ ਰਿਹਾ। ਉਹ ਉਸ ਨੂੰ ਪੈਸਿਆਂ ਲਈ ਵੀ ਤੰਗ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਮੋਬਾਈਲ ਨੰਬਰ ਵੀ ਬਦਲ ਲਏ ਸਨ ਅਤੇ ਜਿੱਥੋਂ ਵੀ ਕਰਜ਼ਾ ਲਿਆ ਹੋਇਆ ਸੀ। ਉੱਥੇ ਨਰਿੰਦਰ ਕੌਰ ਦੇ ਪੇਕੇ ਪਰਿਵਾਰ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਫੋਨ ਆਉਂਦਾ ਰਹਿੰਦਾ ਹੈ।

 

ਨਰਿੰਦਰ ਕੌਰ ਦਾ ਅਗਲੇ ਪਾਸੇ ਤੋਂ ਗਲਾ ਦਬਾਇਆ ਗਿਆ ਹੈ। ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਲਗਭਗ ਦੋ ਘੰਟੇ ਪਹਿਲਾਂ ਹੀ ਇਸ ਮਾਮਲੇ ਦੀ ਜਾਣਕਾਰੀ ਮਿਲੀ ਸੀ। ਘਰ ਵਿੱਚ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਹੈ। ਪੁਲੀਸ ਦੁਆਰਾ ਗਲੀ ਮੁਹੱਲੇ ਦੇ ਗੁਆਂਢੀਆਂ ਤੋਂ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਮੈਡੀਕਲ ਰਿਪੋਰਟ ਦੇਖੀ ਜਾਵੇਗੀ। ਇਸ ਸਭ ਕੁਝ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਲੜਕੀ ਦੇ ਪੇਕੇ ਪਰਿਵਾਰ ਦੇ ਬਿਆਨ ਲੈ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *