Home / ਖ਼ਬਰਾਂ / ਹੁਣੇ-ਹੁਣੇ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਮਾਮਲੇ ਚ’ ਹੋਇਆ ਇਹ ਵੱਡਾ ਖੁਲਾਸਾ,ਦੇਖੋ ਪੂਰੀ ਖ਼ਬਰ

ਹੁਣੇ-ਹੁਣੇ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਮਾਮਲੇ ਚ’ ਹੋਇਆ ਇਹ ਵੱਡਾ ਖੁਲਾਸਾ,ਦੇਖੋ ਪੂਰੀ ਖ਼ਬਰ

ਪੰਜਾਬ ‘ਚ ਕਿਸੇ ਸਮੇਂ ਦਹਿਸ਼ਤ ਦਾ ਦੂਜਾ ਨਾਂ ਮੰਨਿਆ ਜਾਂਦਾ ਬਦਮਾਸ਼ ਵਿੱਕੀ ਗੌਡਰ ਦੇ ਗਰੁੱਪ ਨੇ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੀ ਲੜਾਈ ‘ਚ ਐਂਟਰੀ ਕੀਤੀ ਹੈ। ਬਾਦਮਾਸ਼ ਗਰੁੱਪ ‘ਸ਼ੇਰਾ ਖੁੱਬਣ ਆਲੇ’ ਪੇਜ ‘ਤੇ ਇਕ ਪੋਸਟ ਪਾਈ ਗਈ ਹੈ, ਜਿਸ ‘ਚ ਲਿਖਿਆ ਗਿਆ ਹੈ ਕਿ ਪੰਗਾ ਰੰਧਾਵਾ ਬ੍ਰਦਰਜ਼ ਨੇ ਲਿਆ ਹੈ, ਐਲੀ ਮਾਂਗਟ ਨੂੰ ਪੁੱਠਾ-ਸਿੱਧਾ ਬੋਲ ਉਕਸਾਉਂਦੇ ਰਹੇ। ਐਲੀ ਕਾਫੀ ਫੇਮਸ ਹੈ, ਉਸ ਦੀ ਵੀ ਸੈਲਫ ਰਿਸਪੈਕਟ ਹੈ, ਉਹ ਵੀ ਕਿੰਨਾ ਕੁ ਬਰਦਾਸ਼ਤ ਕਰਦਾ ਪਰ ਅੱਜ ਦੇ ਦੌਰ ‘ਚ ਕੋਈ ਵੀ ਇਹ ਸਭ ਬਰਦਾਸ਼ਤ ਨਹੀਂ ਕਰਦਾ।

ਇਸੇ ਕਰਕੇ ਐਲੀ ਮਾਂਗਟ ਨੂੰ ਰੰਧਾਵਾ ਬ੍ਰਦਰਜ਼ ਦਾ ਇਹ ਚੈਲੰਜ ਸਵੀਕਾਰ ਕਰਕੇ ਇੰਡੀਆ ਆਉਣਾ ਪਿਆ ਪਰ ਉਸ ਨੂੰ ਪੰਜਾਬ ਦੇ ਮਾੜੇ ਹਾਲਾਤ ਬਾਰੇ ਅੰਦਾਜ਼ਾ ਨਹੀਂ ਸੀ।ਗਲਤੀ ਰੰਮੀ ਮੋਟੇ ਦੀ ਪਰ ਉਸ ਨੂੰ ਇਕ ਦਿਨ ‘ਚ ਛੱਡ ਦਿੱਤਾ ਗਿਆ ਜਦਕਿ ਪੰਜਾਬ ਪੁਲਸ ਐਲੀ ਮਾਂਗਟ ਦੀ ਜ਼ਿੰਦਗੀ ਖਰਾਬ ਕਰਨ ‘ਤੇ ਲੱਗੀ ਹੋਈ ਹੈ। ‘ਸ਼ੇਰਾ ਖੁੱਬਣ ਆਲੇ’ ਪੇਜ ‘ਤੇ ਇਹ ਵੀ ਲਿਖਿਆ ਗਿਆ ਹੈ ਕਿ ਇਸ ਦੌਰਾਨ ਕੋਈ ਗੋਲੀ ਨਹੀਂ ਚੱਲੀ, ਸਾਰਿਆਂ ਨੇ ਲਾਈਵ ਦੇਖਿਆ ਹੈ। ਨਾ ਹੀ ਐਲੀ ਮਾਂਗਟ ਨੇ ਸਿੱਖ ਧਰਮ ਦਾ ਅਪਮਾਨ ਕੀਤਾ।

ਫਿਰ ਵੀ ਉਸ ਨਾਲ ਧੱਕਾ ਕਿਉਂ? ਰੰਮੀ ਨੂੰ ਕਿਉਂ ਛੱਡਿਆ ਗਿਆ ਉਹ ਹੀ ਤਾਂ ਇਸ ਸਿਆਪੇ ਦੀ ਜੜ੍ਹ ਆ, ਉਸ ਨੂੰ ਕਿਉਂ ਨਹੀਂ ਸਜ਼ਾ ਮਿਲੀ? ਕੀ ਐਲੀ ਮਾਂਗਟ ਨੂੰ ਬਦਮਾਸ਼ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ? ਮੇਰੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਇੰਨਾ ਧੱਕਾ ਨਾ ਕਰੋ ਕਿਸੇ ਨਾਲ ਵੀ ਕਿ ਉਸ ਦੀ ਜ਼ਿੰਦਗੀ ਖਰਾਬ ਹੋ ਜਾਵੇ। ਇਥੇ ਇਹ ਵੀ ਦੱਸਣਯੋਗ ਹੈ ਕਿ ਬਾਅਦ ਵਿਚ ‘ਸ਼ੇਰਾ ਖੁੱਬਣ ਆਲੇ’ ਪੇਜ ਤੋਂ ਇਹ ਪੋਸਟ ਡਿਲੀਟ ਕਰ ਦਿੱਤੀ ਗਈ। ਫਿਲਹਾਲ ਇਹ ਪੋਸਟਾਂ ਕਿਸ ਵਲੋਂ ਪਾਈਆਂ ਗਈਆਂ ਹਨ ਅਤੇ ਇਸ ਪੇਜ ਨੂੰ ਕੌਣ ਚਲਾ ਰਿਹਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਨ੍ਹਾਂ ਪੋਸਟਾਂ ਨੇ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਲਈ ਵੀ ਨਵੀਂ ਮੁਸੀਬਤ ਜ਼ਰੂਰ ਖੜੀ ਕਰ ਦਿੱਤੀ ਹੈ।

ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *