Home / ਖ਼ਬਰਾਂ / ਬੈਡ‘ਤੇ ਖੇਡਦਾ ਸੀ ਸੱਪਾਂ ਦਾ ਜੋੜਾ , ਉੱਪਰ ਬੈਠ ਗਈ ਫ਼ੋਨ ‘ਤੇ ਗੱਲ ਕਰਦੀ ਮਹਿਲਾ , ਜਾਣੋਂ ਫ਼ਿਰ ਕੀ ਹੋਇਆ

ਬੈਡ‘ਤੇ ਖੇਡਦਾ ਸੀ ਸੱਪਾਂ ਦਾ ਜੋੜਾ , ਉੱਪਰ ਬੈਠ ਗਈ ਫ਼ੋਨ ‘ਤੇ ਗੱਲ ਕਰਦੀ ਮਹਿਲਾ , ਜਾਣੋਂ ਫ਼ਿਰ ਕੀ ਹੋਇਆ

ਮੋਬਾਇਲ ਤੇ ਗੱਲ ਗੱਲ ਕਰਦੀ ਕਰਦੀ ਔਰਤ ਬੈਠੀ ਸੱਪਾਂ ਤੇ ਵਰਤ ਗਿਆ ਵੱਡਾ ਭਾਣਾ
ਯੂਪੀ ਦੇ ਗੋਰਖਪੁਰ ਜ਼ਿਲ੍ਹੇ ਤੋਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੀ ਇਕ ਮਹਿਲਾ ਫੋਨ ‘ਤੇ ਗੱਲ ਕਰਦੀ ਹੋਈ ਸੱਪਾਂ ਦੀ ਜੋੜੀ ‘ਤੇ ਬੈਠ ਗਈ। ਗੁੱਸੇ ਵਿੱਚ ਆਏ ਸੱਪਾਂ ਨੇ ਉਸ ਨੂੰ ਡੰਗ ਲਿਆ ਤੇ ਕੁਝ ਹੀ ਦੇਰ ਬਾਅਦ ਮਹਿਲਾ ਦੀ ਮੌਤ ਹੋ ਗਈ। ਇਹ ਘਟਨਾ ਗੋਰਖਪੁਰ ਜ਼ਿਲ੍ਹੇ ਦੇ ਪਿੰਡ ਰਿਆਂਵ ਦੀ ਦੱਸੀ ਜਾ ਰਹੀ ਹੈ। ਮਹਿਲਾ ਦਾ ਪਤੀ ਵਿਦੇਸ਼ ਵਿੱਚ ਕੰਮ ਕਰਦਾ ਹੈ। ਇਹ ਸਾਰੀ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੀਤਾ ਦਾ ਪਤੀ ਥਾਈਲੈਂਡ ਵਿੱਚ ਕੰਮ ਕਰਦਾ ਹੈ। ਉਹ ਆਪਣੇ ਪਤੀ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਇਸੇ ਦੌਰਾਨ ਸੱਪਾਂ ਦਾ ਜੋੜਾ ਉਸ ਦੇ ਘਰ ਦਾਖਲ ਹੋਇਆ ਤੇ ਬੈੱਡ ‘ਤੇ ਬੈਠ ਗਿਆ। ਬੈੱਡ ਉੱਤੇ ਇੱਕ ਪ੍ਰਿੰਟਿਡ ਬੈੱਡਸ਼ੀਟ ਵਿਛੀ ਹੋਈ ਸੀ। ਗੀਤਾ ਫੋਨ ‘ਤੇ ਗੱਲ ਕਰਦਿਆਂ ਕਮਰੇ ਵਿੱਚ ਆਈ ਤੇ ਸੱਪਾਂ ਨੂੰ ਵੇਖੇ ਬਗੈਰ ਬੈੱਡ ‘ਤੇ ਬੈਠ ਗਈ।


ਗੁੱਸੇ ਵਿੱਚ ਆਏ ਸੱਪਾਂ ਨੇ ਗੀਤਾ ਨੂੰ ਡੰਗ ਮਾਰਿਆ ਤੇ ਕੁਝ ਹੀ ਮਿੰਟਾਂ ਵਿੱਚ ਉਹ ਬੇਹੋਸ਼ ਹੋ ਗਈ। ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦੋਂ ਪਰਿਵਾਰ ਤੇ ਗੁਆਂ
ਢੀ ਮਹਿਲਾ ਦੇ ਘਰ ਵਾਪਸ ਆਏ, ਤਾਂ ਸੱਪ ਅਜੇ ਵੀ ਬੈੱਡ ‘ਤੇ ਮੌਜੂਦ ਸਨ। ਗੁੱਸੇ ਵਿੱਚ ਆਏ ਗੁਆਂਢੀਆਂ ਨੇ ਸੱਪਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ|


ਸਾਡੇ ਦੁਆਰਾ ਤੁਹਾਨੂੰ ਦੁਨੀਆਂ ਦੀ ਹਰੇਕ ਸੱਚੀ, ਵਾਇਰਲ ਅਤੇ ਸਹੀ ਖਬਰ ਅਤੇ ਘਰੇਲੂ ਨੁਸ਼ਖੇ ਸਭ ਤੋਂ ਪਹਿਲਾਂ ਦਿੱਤੇ ਜਾਣਗੇ। ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਅਤੇ ਦੁਨੀਆਂ ਵਿੱਚ ਵਾਇਰਲ ਹਰ ਤਰਾਂ ਦੀ ਵੀਡਿਓ ਅਤੇ ਹਰ ਸਹੀ ਖਬਰ ਹੀ ਮਹੁੱਈਆ ਕਰਵਾਈ ਜਾਵੇ ਅਤੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ।

Leave a Reply

Your email address will not be published. Required fields are marked *