Home / ਖ਼ਬਰਾਂ / ਦਿੱਲੀ ਦੇ ਇਸ Restaurant ‘ਚ ਸਿੱਖ ਹਨ ਬੈਨ, ਆਉਣ ‘ਤੇ ਕੀਤੀ ਜਾਂਦੀ ਹੈ ਬੇਇੱਜਤੀ

ਦਿੱਲੀ ਦੇ ਇਸ Restaurant ‘ਚ ਸਿੱਖ ਹਨ ਬੈਨ, ਆਉਣ ‘ਤੇ ਕੀਤੀ ਜਾਂਦੀ ਹੈ ਬੇਇੱਜਤੀ

ਨਵੀਂ ਦਿੱਲੀ: ਦਿੱਲੀ ਵਿੱਚ ਇੱਕ ਰੈਸਟੋਰੈਂਟ ਵਿੱਚ ਇੱਕ ਸਿੱਖ ਨੂੰ ਦਾਖਿਲ ਹੋਣ ਤੋਂ ਰੋਕ ਦਿੱਤਾ ਗਿਆ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇੱਕ ਸਾਬਤ-ਸੂਰਤ ਪਰਮ ਸਾਹਿਬ ਨਾਮ ਦੇ ਸਿੱਖ ਨੂੰ ਦਿੱਲੀ ਦੇ ਇੱਕ ਰੈਸਟੋਰੈਂਟ ‘ਵੀ ਕੁਤਬ’ ਦੇ ਪ੍ਰਬੰਧਕਾਂ ਵੱਲੋਂ ਸਿਰਫ਼ ਇਸ ਲਈ ਅੰਦਰ ਦਾਖਿਲ ਹੋਣ ਤੋਂ ਰੋਕ ਦਿੱਤਾ, ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਦਾੜ੍ਹੀ-ਕੇਸ ਪਸੰਦ ਨਹੀਂ ਸਨ ।


ਇਸ ਮਾਮਲੇ ਵਿੱਚ ਪਰਮ ਸਾਹਿਬ ਨੇ ਇੰਸਟਾਗ੍ਰਾਮ ‘ਤੇ ਜਾਣਕਾਰੀ ਸਾਂਝੀ ਕੀਤੀ. ਇਸ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਪਰਮ ਸਾਹਿਬ ਨੇ ਦੋਸ਼ ਲਗਾਇਆ ਹੈ ਕਿ ਰੈਸਟੋਰੈਂਟ ਦੇ ਸਟਾਫ਼ ਵੱਲੋਂ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ਨੀਵਾਰ ਦੀ ਹੈ, ਜਦੋਂ ਉਨ੍ਹਾਂ ਤੇ ਉਨ੍ਹਾਂ ਦੇ ਦੋਸਤ ਨਾਲ ਦੁਰਵਿਹਾਰ ਕੀਤਾ ਗਿਆ ।
ਇਸ ਬਾਰੇ ਉਨ੍ਹਾਂ ਵੱਲੋਂ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਰੈਸਟੋਰੈਂਟ ਵਾਲਿਆਂ ਨੇ ਉਨ੍ਹਾਂ ਨੂੰ ਸਿਰਫ਼ ਅਣਕੱਟੀ ਦਾੜ੍ਹੀ ਤੇ ਕੇਸਾਂ ਕਾਰਨ ਰੈਸਟੋਰੈਂਟ ਅੰਦਰ ਦਾਖਿਲ ਹੋਣ ਤੋਂ ਰੋਕ ਦਿੱਤਾ, ਕਿਉਂਕਿ ਉਹ ਕਿਸੇ ਹਿੰਦੂ ਜੈਂਟਲਮੈਨ ਵਾਂਗ ‘ਕੂਲ’ ਨਹੀਂ ਲੱਗਦੇ । ਪਰਮ ਸਾਹਿਬ ਨੇ ਰੈਸਟੋਰੈਂਟ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਰੈਸਟੋਰੈਂਟ ਵੱਲੋਂ ਉਨ੍ਹਾਂ ਨਾਲ ਮੌਕੇ ‘ਤੇ ਮੌਜੂਦ ਉਨ੍ਹਾਂ ਦੀਆਂ ਦੋਸਤ ਕੁੜੀਆਂ ਨਾਲ ਵੀ ਮਾੜੇ ਤਰੀਕੇ ਨਾਲ ਗੱਲਬਾਤ ਕੀਤੀ ਗਈ । ਉਨ੍ਹਾਂ ਕਿਹਾ ਕਿ ਇਹ ਸਾਰਾ ਮਾੜਾ ਵਰਤੀਰਾ ਰੈਸਟੋਰੈਂਟ ਦੇ ਕਾਊਂਟਰ ‘ਤੇ ਬੈਠੇ ਵਿਅਕਤੀ ਵੱਲੋਂ ਕੀਤਾ ਗਿਆ ਹੈ ।


ਉਨ੍ਹਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਰੈਸਟੋਰੈਂਟ ਦੀ ਰਿਸੈਪਸ਼ਨਿਸਟ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਿੱਖ ਲੋਕਾਂ ਨੂੰ ਲਾਊਂਜ ਵਿੱਚ ਦਾਖਿਲ ਨਹੀਂ ਹੋਣ ਦਿੰਦੇ । ਜਿਸ ਤੋਂ ਬਾਅਦ ਰਿਸੈਪਸ਼ਨਿਸਟ ਵੱਲੋਂ ਉਨ੍ਹਾਂ ਦੇ ਕਪੜਿਆਂ ਬਾਰੇ ਵੀ ਬੋਲਿਆ ਗਿਆ । ਜਿਸ ਵਿੱਚ ਉਸਨੇ ਉਨ੍ਹਾਂ ਨੂੰ ਕਿ ਉਸਨੂੰ ਉਨ੍ਹਾਂ ਦੀ ਇਹ ਗੁਲਾਬੀ ਕਮੀਜ਼ ਪਸੰਦ ਨਹੀਂ ।
ਦੱਸ ਦੇਈਏ ਕਿ ਹੁਣ ਰੈਸਟੋਰੈਂਟ ਦੇ ਮਾਲਕ ਵੱਲੋਂ ਪਰਮ ਸਾਹਿਬ ਨਾਲ ਸੰਪਰਕ ਕਰਨ ਦੇ ਜਤਨ ਕੀਤੇ ਜਾ ਰਹੇ ਹਨ । ਪਰ ਇਸ ਮਾਮਲੇ ਵਿੱਚ ਪਰਮ ਸਾਹਿਬ ਚਾਹੁੰਦੇ ਹਨ ਕਿ ਰੈਸਟੋਰੈਂਟ ਦੇ ਮਾਲਕ ਜਨਤਕ ਤੌਰ ’ਤੇ ਉਨ੍ਹਾਂ ਤੋਂ ਮੁਆਫ਼ੀ ਮੰਗਣ, ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਸ ਮਾਮਲੇ ਵਿੱਚ ਦੋਸ਼ ਲਗਾਉਂਦੇ ਕਿਹਾ ਹੈ ਕਿ ‘ਵੀ ਕੁਤਬ’ ਨਾਂਅ ਦੇ ਇਸ ਹੋਟਲ ਵਿੱਚ ਉਨ੍ਹਾਂ ਨਾਲ ਵੀ ਅਜਿਹਾ ਦੁਰਵਿਹਾਰ ਹੋ ਚੁੱਕਿਆ ਹੈ ।


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਦੁਨੀਆਂ ਦੀ ਹਰ ਤਰਾਂ ਦੀ ਵਾਇਰਲ ਅਤੇ ਸੱਚੀ ਖਬਰਾਂ ਅਤੇ ਹੋਰ ਰੋਜ਼ ਅਪਡੇਟ ਅਤੇ ਅਹਿਮ ਜਾਣਕਾਰੀ ਲਈ ਤੁਸੀਂ ਸਾਡਾ ਫੇਸਬੁੱਕ ਪੇਜ਼ ਜਰੂਰ ਲਈਕ ਕਰੋ ਜੀ। ਇਸ ਪੇਜ਼ ਤੋਂ ਤਹਾਂਨੂੰ ਹਰ ਤਰਾਂ ਦੀ ਜਰੂਰੀ ਜਾਣਕਾਰੀ ਅਤੇ ਘਰੇਲੂ ਨੁਸਖੇ ਅਤੇ ਹੋਰ ਅਹਿਮ ਜਾਣਕਾਰੀ ਮਿਲਦੀ ਰਹੇਗੀ ਇਸ ਜਾਣਕਾਰੀ ਨਾਲ ਤੁਸੀਂ ਜਾਗਰੂਕ ਅਤੇ ਅਪਡੇਟ ਰਹੋਂਗੇ ਇਸ ਲਈ ਸਾਡਾ ਫੇਸਬੁੱਕ ਪੇਜ਼ ਲਾਈਕ ਕਰਨਾਂ ਨਹੀਂ ਭੁੱਲਣਾ ਜਿਸ ਨਾਲ ਤੁਹਾਂਨੂੰ ਸਾਡਾ ਹਰ ਅਪਡੇਟ ਸਮੇਂ ਸਮੇਂ ਤੇ ਮਿਲਦਾ ਰਹੇਗਾ ਅਤੇ ਤੁਸੀਂ ਜਰੂਰੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਹਸਿਲ ਕਰਦੇ ਰਹੋਂਗੇ ।

 

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Leave a Reply

Your email address will not be published. Required fields are marked *