Home / ਖ਼ਬਰਾਂ / ਇਥੇ ਖੁੱਲੇਆਮ ਚੱਲਦਾ ਹੈ ਦਾਰੁ ਦਾ ਪ੍ਰਸ਼ਾਦ, ਕਹਿੰਦੇ ਇੱਕ ਬੋਤਲ ਨਾਲ ਹੁੰਦੀ ਹੈ ਸੁੱਖ ਪੂਰੀ

ਇਥੇ ਖੁੱਲੇਆਮ ਚੱਲਦਾ ਹੈ ਦਾਰੁ ਦਾ ਪ੍ਰਸ਼ਾਦ, ਕਹਿੰਦੇ ਇੱਕ ਬੋਤਲ ਨਾਲ ਹੁੰਦੀ ਹੈ ਸੁੱਖ ਪੂਰੀ

ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਵਿੱਚ ਬਾਬਾ ਰੋਡੂ ਸ਼ਾਹ ਦਾ ਮੇਲਾ ਲੱਗਦਾ ਹੈ। ਇਹ ਮੇਲਾ ਹਰ ਸਾਲ 22 ਭਾਦੋਂ ਨੂੰ ਲੱਗਦਾ ਹੈ। ਇਸ ਦਿਨ ਇੱਥੇ ਦੇਸ਼ ਵਿਦੇਸ਼ ਤੋਂ ਸੰਗਤ ਮੱਥਾ ਟੇਕਣ ਆਉਂਦੀ ਹੈ। ਇੱਥੇ ਆਉਣ ਵਾਲੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇੱਥੇ ਸੁੱਖਾਂ ਸੁੱਖਣ ਵਾਲੇ ਦੀ ਹਰ ਮੁਰਾਦ ਪੂਰੀ ਹੁੰਦੀ ਹੈ। ਇੱਥੇ ਲੋਕ ਪ੍ਰਸ਼ਾਦ ਵਿੱਚ ਦਾਰੁ ਚੜ੍ਹਾਉਂਦੇ ਹਨ। ਮੇਲੇ ਵਾਲੇ ਦਿਨ ਲੱਗਭੱਗ 5 ਹਜ਼ਾਰ ਬੋਤਲਾਂ ਪ੍ਰਸ਼ਾਦ ਦੇ ਰੂਪ ਵਿੱਚ ਲਾਈਆਂ ਜਾਂਦੀਆਂ ਹਨ। ਮੇਲੇ ਵਿੱਚ ਸ਼ਰਧਾਲੂ ਲੋਰ ਵਿੱਚ ਘੁੰਮਦੇ ਵੇਖੇ ਜਾਂਦੇ ਹਨ। ਇਸ ਮੇਲੇ ਦੀ ਕਾਫ਼ੀ ਦੂਰ ਦੂਰ ਤੱਕ ਚਰਚਾ ਹੈ। ਇਲਾਕੇ ਵਾਲੇ ਮੇਲੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਅਨੇਕਾਂ ਹੀ ਮੇਲੇ ਲੱਗਦੇ ਹਨ।

ਇਹ ਮੇਲੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਮੇਲਿਆਂ ਵਿੱਚ ਸਾਨੂੰ ਆਪਸੀ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲਦੀ ਹੈ। ਇਹ ਮੇਲੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਲਈ ਇੱਕ ਪਲੇਟਫਾਰਮ ਕਹੇ ਜਾ ਸਕਦੇ ਹਨ। ਕਿਉਂਕਿ ਇਨ੍ਹਾਂ ਮੇਲਿਆਂ ਵਿੱਚ ਸਾਨੂੰ ਇੱਕ ਦੂਜੇ ਨਾਲ ਵੱਡੀ ਗਿਣਤੀ ਵਿੱਚ ਮਿਲਣ ਦਾ ਮੌਕਾ ਮਿਲਦਾ ਹੈ। ਅੱਜ ਕੱਲ੍ਹ ਇਹ ਮੇਲੇ ਸਾਡੇ ਜੀਵਨ ਵਿੱਚੋਂ ਅਲੋਪ ਹੁੰਦੇ ਜਾ ਰਹੇ ਹਨ। ਕਿਉਂਕਿ ਮਨ ਪਰਚਾਵੇ ਦੇ ਨਵੇਂ ਨਵੇਂ ਹੋਰ ਸਾਧਨ ਹੋਂਦ ਵਿੱਚ ਆ ਰਹੇ ਹਨ। ਪੁਰਾਣੇ ਸਮਿਆਂ ਵਿੱਚ ਮੇਲੇ ਹੀ ਮਨਪ੍ਰਚਾਵੇ ਦਾ ਸਾਧਨ ਮੰਨੇ ਜਾਂਦੇ ਸਨ।

ਇਹ ਮੇਲੇ ਕਿਸੇ ਨਾ ਕਿਸੇ ਪਰੰਪਰਾ ਨਾਲ ਜਾਂ ਕਿਸੇ ਆਸਥਾ ਨਾਲ ਲੱਗਦੇ ਹਨ। ਇਸ ਤਰ੍ਹਾਂ ਇਹ ਵੇਲੇ ਮਨ ਪਰਚਾਵੇ ਅਤੇ ਸ਼ਰਧਾ ਦਾ ਸੁਮੇਲ ਹਨ। ਸ਼ਰਧਾਲੂ ਲੋਕ ਸ਼ਰਧਾ ਨਾਲ ਮੱਥਾ ਟੇਕ ਕੇ ਮੁਰਾਦਾਂ ਮੰਗਦੇ ਹਨ। ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਵਿੱਚ ਲੱਗਣ ਵਾਲੇ ਬਾਬਾ ਰੋਡੂ ਸ਼ਾਹ ਦੇ ਮੇਲੇ ਵਿੱਚ ਜਾਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਮੁਰਾਦ ਹੀ ਤਾਂ ਪੂਰੀ ਹੋਣੀ ਹੈ। ਜੇਕਰ ਇੱਥੇ ਦਾਰੂ ਪ੍ਰਸ਼ਾਦ ਦੇ ਰੂਪ ਵਿੱਚ ਚੜ੍ਹਾਈ ਜਾਵੇਗੀ। ਇਸ ਲਈ ਸ਼ਰਧਾਲੂ ਲੋਕ ਇੱਥੇ ਬੋਤਲਾਂ ਚੜ੍ਹਾਉਂਦੇ ਹਨ। ਇਹ ਦਾਰੂ ਪ੍ਰਬੰਧਕਾਂ ਵੱਲੋਂ ਆਏ ਹੋਏ ਸ਼ਰਧਾਲੂਆਂ ਨੂੰ ਹੀ ਪ੍ਰਸ਼ਾਦ ਦੇ ਰੂਪ ਵਿੱਚ ਭਲਾਈ ਜਾਂਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਦੁਨੀਆਂ ਦੀ ਹਰ ਤਰਾਂ ਦੀ ਵਾਇਰਲ ਅਤੇ ਸੱਚੀ ਖਬਰਾਂ ਅਤੇ ਹੋਰ ਰੋਜ਼ ਅਪਡੇਟ ਅਤੇ ਅਹਿਮ ਜਾਣਕਾਰੀ ਲਈ ਤੁਸੀਂ ਸਾਡਾ ਫੇਸਬੁੱਕ ਪੇਜ਼ ਜਰੂਰ ਲਈਕ ਕਰੋ ਜੀ। ਇਸ ਪੇਜ਼ ਤੋਂ ਤਹਾਂਨੂੰ ਹਰ ਤਰਾਂ ਦੀ ਜਰੂਰੀ ਜਾਣਕਾਰੀ ਅਤੇ ਘਰੇਲੂ ਨੁਸਖੇ ਅਤੇ ਹੋਰ ਅਹਿਮ ਜਾਣਕਾਰੀ ਮਿਲਦੀ ਰਹੇਗੀ ਇਸ ਜਾਣਕਾਰੀ ਨਾਲ ਤੁਸੀਂ ਜਾਗਰੂਕ ਅਤੇ ਅਪਡੇਟ ਰਹੋਂਗੇ ਇਸ ਲਈ ਸਾਡਾ ਫੇਸਬੁੱਕ ਪੇਜ਼ ਲਾਈਕ ਕਰਨਾਂ ਨਹੀਂ ਭੁੱਲਣਾ ਜਿਸ ਨਾਲ ਤੁਹਾਂਨੂੰ ਸਾਡਾ ਹਰ ਅਪਡੇਟ ਸਮੇਂ ਸਮੇਂ ਤੇ ਮਿਲਦਾ ਰਹੇਗਾ ਅਤੇ ਤੁਸੀਂ ਜਰੂਰੀ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਹਸਿਲ ਕਰਦੇ ਰਹੋਂਗੇ ।

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Leave a Reply

Your email address will not be published. Required fields are marked *